ਨਵੀਂ ਦਿੱਲੀ—ਬੱਚੇ ਲਈ ਦੁੱਧ ਪੀਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ 'ਚ ਕੈਲਸ਼ੀਅਮ ਹੁੰਦਾ ਹੈ। ਜਿਸ ਨਾਲ ਇਨ੍ਹਾਂ ਦੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਮਾਤਾ-ਪਿਤਾ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਹੈ ਕਿ ਬੱਚੇ ਦੁੱਧ ਪੀਣ ਲਈ ਨਾਂਹ ਕਰਦੇ ਹਨ। ਉਨ੍ਹਾਂ ਦੀ ਇਹ ਗੱਲ ਹੁੰਦੀ ਹੈ ਕਿ ਦੁੱਧ ਪੀਣਾ ਸੁਆਦ ਨਹੀਂ ਲੱਗਦਾ।
ਬੱਚਿਆਂ ਨੂੰ ਦੁੱਧ ਪਿਲਾਉਣ ਲਈ ਮਾਂਵਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਰ ਇਸ 'ਚ ਪ੍ਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਹਰ ਬੱਚਾ ਇੰਝ ਹੀ ਕਰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਦੁਬਾਰਾ ਦੁੱਧ ਪਿਲਾ ਸਕਦੇ ਹੋ।
ਫਲੇਵਰਡ ਮਿਲਕ—ਕਈ ਬੱਚੇ ਦੁੱਧ ਇਸ ਲਈ ਨਹੀਂ ਪੀਂਦੇ ਉਨ੍ਹਾਂ ਨੇ ਸਿੰਪਲ ਦੁੱਧ ਸੁਆਦ ਨਹੀਂ ਲੱਗਦਾ ਇਸ ਲਈ ਮਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬੱਚੇ ਨੂੰ ਉਨ੍ਹਾਂ ਦੀ ਮਨਪਸੰਦ ਚਾਕਲੇਟ ਜਾਂ ਸਟਾਰਬੇਰੀ ਫਲੇਵਰ ਮਿਲਾ ਕੇ ਦੁੱਧ ਪਿਲਾਓ।
ਸੁੰਦਰ ਅਤੇ ਸਟਾਈਲਿਸ਼ ਗਿਲਾਸ—ਜਦੋਂ ਤੁਹਾਡਾ ਬੱਚਾ ਦੁੱਧ ਪੀਣ ਤੋਂ ਮਨ੍ਹਾ ਕਰੇ ਤਾਂ ਉਸ ਨੂੰ ਸੁੰਦਰ ਅਤੇ ਡਿਜ਼ਾਈਨਰ ਗਿਲਾਸ 'ਚ ਦੁੱਧ ਦੇਣਾ ਸ਼ੁਰੂ ਕਰ ਦਿਓ।
ਮਿਲਕ ਸ਼ੇਕ—ਬੱਚਿਆਂ ਨੂੰ ਫਲਾਂ ਦੇ ਨਾਲ ਮਿਲਾ ਕੇ ਸ਼ੇਕ ਬਣਾ ਦਿਓ। ਇਹ ਹੋਰ ਵੀ ਚੰਗਾ ਹੋਵੇਗਾ। ਜੇਕਰ ਤੁਸੀਂ ਇਨ੍ਹਾਂ ਸ਼ੇਕਸ 'ਚ ਬੱਚਿਆਂ ਨੂੰ ਪਸੰਦੀਦਾ ਫਲ ਮਿਲਾਓਗੇ। ਇਸ ਨੂੰ ਬੱਚੇ ਬਹੁਤ ਚਾਅ ਨਾਲ ਪੀਣਗੇ।
ਦੁੱਧ ਪਿਲਾਉਂਦੇ ਸਮੇਂ ਗੁੱਸੇ ਨਾ ਹੋਵੋ—ਅਸੀਂ ਕਈ ਵਾਰ ਸੋਚਦੇ ਹਾਂ ਕਿ ਅਸੀਂ ਅਜਿਹਾ ਕੀ ਕਰੀਏ, ਜਿਸ ਨਾਲ ਸਾਡਾ ਬੱਚਾ ਚੰਗਾ ਤਰ੍ਹਾਂ ਦੁੱਧ ਪੀਣ ਲੱਗੇ। ਉਸ ਨੂੰ ਖੇਡ-ਖੇਡ 'ਚ ਦੁੱਧ ਪਿਲਾਉਣ ਦੀ ਕੋਸ਼ਿਸ਼ ਕਰੋ। ਦੁੱਧ ਪਿਲਾਉਂਦੇ ਸਮੇਂ ਗੁੱਸੇ ਨਾ ਹੋਵੋ। ਇਸ ਨਾਲ ਉਹ ਬਿਲਕੁੱਲ ਵੀ ਦੁੱਧ ਨਹੀਂ ਪੀਏਗਾ।
ਨਾਸ਼ਤੇ ਤੋਂ ਪਹਿਲਾਂ ਦਿਓ ਦੁੱਧ—ਹਮੇਸ਼ਾ ਯਾਦ ਰੱਖੋ ਕਿ ਜਦੋਂ ਵੀ ਬੱਚਾ ਭੁੱਖਾ ਹੋਵੇ ਤਾਂ ਉਸ ਨੂੰ ਨਾਸ਼ਤੇ ਤੋਂ ਪਹਿਲਾਂ ਦੁੱਧ ਪੀਣ ਨੂੰ ਦਿਓ। ਇਸ ਨਾਲ ਉਹ ਦੁੱਧ ਪੀ ਲਵੇਗਾ।
ਘਰੇ ਬਣਾਓ ਗਾਰਲਿਕ ਬਰੈੱਡ
NEXT STORY